ਓਏ ਕਦੋਂ ਡਰਦੇ ਨੇ ਫਾਂਸੀ ਦੇ ਤਖਤਿਆਂ ਤੋਂ, ਜੇਹੜੇ ਤੇਗਾਂ ਤੇ ਨ੍ਨ੍ਚਣਾ ਜਾਣਦੇ ਨੇ। ਜੇਹੜੇ ਖੰਡੇ ਦੀ ਧਾਰ ਨਾਲ ਹਰੇ ਹੋਵਣ, ਕੈਦਾਂ ਵਿਚ ਜਵਾਨੀਆਂ ਮਾਣਦੇ ਨੇ ।
ਪਿਛੇ ਹਟੇ ਨਹੀਂ ਸਿਰਾਂ ਦੇ ਮੁਲ ਦਿੰਦੇ, ਵੈਰੀ ਮੁਕ ਗਏ , ਮੁਕੇ ਨਹੀਂ ਸਿਰ ਸਾਡੇ। ਜਾ ਕੇ ਪੁਛੋ ਇੰਦ੍ਰਾ ਬੇਅੰਤਿਆਂ ਨੂੰ, ਜੇਹੜੇ ਸਿੰਘਾਂ ਤੋਂ ਨਾਸਾਂ ਭਨਾਵਦੇ ਨੇ ।
ਜੁਸੇ ਦੇਖ ਕੇ ਸਾਡੇ, ਥਰ ਥਰ ਕੰਬਦੇ, ਕੈਦ ਕੀਤਿਆਂ ਵੀ ਪਿੰਜਰੇ ਚ ਸ਼ੇਰ ਹੁੰਦੇ। ਕ੍ਕ੍ਲਾ ਕ੍ਕ੍ਲਾ ਵੈਰੀ ਲਈ ਲ੍ਲ੍ਖ ਹੁੰਦਾ , ਤੇਗ ਆਪਣੀ ਨਾਲ ਗ੍ਗਲ ਸਮਜਾਵਦੇ ਨੇ ।
"ਤੇਜ "ਗ੍ਗਲ ਸੁਣ ਲੋ, ਭਰਮ ਕੋਈ ਰਖਿਓ ਨਾ, ਟੈੰਕ ਇੰਦਰਾ ਦੇ ਅਸਾਂ ਨੇ ਭੰਨ ਸੁਟੇ , ਦੇਖੋ ਇਕ ਲਟਕਾ ਕੇ ਸੂਲੀ ਉਤੇ, ਕਿਦਾਂ ਸੂਲੀ ਦਾ ਸਿਰ ਝੁਕਾਂਵਦੇ ਨੇ । |
No comments:
Post a Comment