ਚੁੱਕ ਚੁੱਕ ਧੂੜ ਮੱਥੇ ਲਾਵਾਂ ਓਨਾਂ ਰਾਹਾਂ ਦੀ ਮੈਂ -- ਜਿਨੀ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ,
ਵਾਰੇ - ਵਾਰੇ ਜਾਵਾਂ ਅੱਜ ਉਨਾਂ ਸਿੱਖ ਮਾਵਾਂ ਉੱਤੋਂ -- ਜਿਨਹੀ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ,
ਸੂਲੀ ,ਫਾਂਸੀ, ਚਰਖੜੀ ਤੇ ਆਰਿਆਂ ਦੇ ਦੰਦੇ ਤੱਕ -- ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ,
ਭੁਲਦਾ ਨਾ ਚੇਤਾ ਉਹਨਾ ਕੌਮੀ ਪਰਵਾਨਿਆਂ ਦਾ -- ਜਿਹੜੇ ਜੰਡਾਂ ਨਾਲ ਕਦੇ ਹੱਸ ਹੱਸ ਸੜੇ ਨੇ,
ਬੀ.ਟੀ ਦੀਆਂ ਡਾਂਗਾ ਅੱਤੇ ਛਵੀਆਂ ਦੇ ਵਾਰ ਹੇਠਾਂ -- ੧੦੦-੧੦੦ ਮਨਸੂਰ ਇਕੋ ਵਾਰ ਸੂਲੀ ਚੜੇ ਨੇ,
ਜ਼ਿੰਦਗੀ ਦਾ ਗੀਤ ਗਾਉਂਦੇ ਮੌਤ ਦੀ ਦਹਿਲੀਜ਼ ਉੱਤੇ -- ਖੋਪਰੀ ਦੇ ਕਠ ਜਿਹਨਾ ਹਥਾਂ ਵਿਚ ਫੜੇ ਨੇ,
ਆਂਦਰਾ ਦੀ ਪੀਂਘ ਉਹਨਾਂ ਝੂਟੀ ਕੁਲਵੰਤ ਸਿੰਘਾ -- ਸੀਸ ਰਖ ਤਲੀ ਗਲੀ ਯਾਰ ਦੀ ਜੋ ਵੜੇ ਨੇ"
No comments:
Post a Comment