Pages

Saturday, 3 March 2012

HIND DHI CHADAR

*****ਹਿੰ ਦ ਦੀ ਚਾਦਰ*****
ਸਚਾ ਸੋਢੀ ਪਾਤਸ਼ਾਹ, ਰਹਿਆ ਸਰਬ ਸਮਾਏ,
ਉਚਾ ਵਧ ਹਿਮਾਲਿਓਂ, ਡੂੰ ਘਾ ਅਗ੍ਹਮ ਅਥਾਏ,
ਸ਼ੋਭਾ ਜਿਹਦੀ ਬੇ-ਅੰ ਤ ਹੈ, ਕਹ ਕਹੀ ਨਾ ਜਾਏ,
ਜਿਸਦੀ ਇਕ ਮੁਸਕਾਨ ਨੇ, ਸੂਰਜ ਸੌ ਰੁਸ਼ਨਾਏ,
 ਇਕ ਆਪਣਾ ਸਿਰ ਵਾਰ ਕੇ, ਲਖਾਂ ਲਏ ਬਚਾਏ,
ਤੇਗ ਬਹਾਦੁਰ ਸਿਮਰੀਏ, ਘਰ ਨਉ ਨਿਧ ਆਵੇ ਧਾਏ,
ਜਿਸਦੇ ਭਰੇ ਭੰਡਾਰ ਦਾ, ਉਂਨ ਮਿੰਨਵਾ ਹੈ ਮਾਲ,
ਜੇ ਤੁਠੇ ਤਾ ਕਰ ਦਏ, ਨਦਰੀ ਨਦਰ ਨਿਹਾਲ,
ਦੁਖ ਬੇਗਾਨੇ ਲਾ ਲਏ, ਆਪਣੀ ਹਿਕ ਦੇ ਨਾਲ,
ਪੀੜ ਜੁੱਗਾਂ ਦੀ ਰਖ ਲਈ, ਸੀਨੇ ਵਿਚ ਸੰਭਾਲ,
ਦੁਖੀਆਂ ਦੇ ਦੁਖ ਖੂਨ ਦੇ, ਸੁਖਾਂ ਵਿਚ ਬਦਲਾਏ,
ਤੇਗ ਬਹਾਦੁਰ ਸਿਮਰੀਏ, ਘਰ ਨਉ ਨਿਧ ਆਵੇ ਧਾਏ,
ਡੁਬਦੇ ਬੇੜੇ ਪਾਤਸ਼ਾਹ, ਲੈਂਦਾ ਆਪ ਬਚਾ,

ਭਾਮੇਂ ਜਾਵੇ ਪਸ਼ਿਆ, ਮੋਢਾ ਦਿੰਦਾ ਡਾਹ,
ਜਿਸ 'ਤੇ ਸਤਿਗੁਰ ਤੁਠਦਾ,ਕੋਈ ਨਾ ਉਸ ਜਿਹਾ,
ਰਿਧੀਆਂ ਸਿਧੀਆਂ ਬੜਿਆਂ,ਬੰ ਦਿਆਂ ਸੀਸ ਝੁਕਾਏ,
ਤੇਗ ਬਹਾਦੁਰ ਸਿਮਰੀਏ, ਘਰ ਨਉ ਨਿਧ ਆਵੇ ਧਾਏ,
ਵਾਹਿਗੁਰੂ ਜੀ

No comments:

Post a Comment